☁️ Loading...

New Zealand ਵਿੱਚ ਨੈੱਟ ਮਾਈਗ੍ਰੇਸ਼ਨ ਰਿਕਾਰਡ 135,000 ਤੋਂ ਘਟ ਕੇ 24,000

ਆਕਲੈਂਡ (NZ Punjabi News) — ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਮਾਮਲਾ ਮੁੜ ਸਿਆਸੀ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ, ਕਿਉਂਕਿ ਨੈੱਟ ਮਾਈਗ੍ਰੇਸ਼ਨ ਦੇ ਅੰਕੜੇ ਰਿਕਾਰਡ 135,000 ਤੋਂ ਘਟ ਕੇ ਹੁਣ ਲਗਭਗ 24,000 ਰਹਿ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਵੱਡੀ ਕਮੀ ਉਸਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਨਤੀਜਾ ਹੈ, ਜਿਸਨੂੰ “ਪਾਲਿਸੀ ਰੀਸੈਟ” ਕਿਹਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ Erica Stanford ਨੇ ਇਸ ਕਮੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਨਾਕਾਮੀ ਨਹੀਂ, ਸਗੋਂ ਸੋਚ-ਸਮਝ ਕੇ ਲਿਆ ਗਿਆ ਫੈਸਲਾ ਹੈ। ਉਨ੍ਹਾਂ ਦੇ ਮੁਤਾਬਕ ਪਹਿਲਾਂ ਦੀਆਂ ਨੀਤੀਆਂ ਹੇਠ ਬਿਨਾਂ ਪੂਰੀ ਜਾਂਚ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਮਿਲ ਰਹੀ ਸੀ, ਜਿਸ ਨਾਲ ਘਰਾਂ ਦੀ ਕਮੀ, ਹਸਪਤਾਲਾਂ, ਸੜਕਾਂ ਅਤੇ ਹੋਰ ਸਰਕਾਰੀ ਸਹੂਲਤਾਂ ‘ਤੇ ਭਾਰੀ ਦਬਾਅ ਪਿਆ।

ਉਨ੍ਹਾਂ ਕਿਹਾ ਕਿ ਹੁਣ ਸਰਕਾਰ “ਕੁਆਲਿਟੀ ਓਵਰ ਕੁਆੰਟਿਟੀ” ਦੇ ਸਿਧਾਂਤ ‘ਤੇ ਕੰਮ ਕਰ ਰਹੀ ਹੈ ਅਤੇ ਅਜਿਹੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਉੱਚ ਹੁਨਰ ਵਾਲੇ ਹਨ। ਸਰਕਾਰ ਦਾ ਦਾਅਵਾ ਹੈ ਕਿ ਮੌਜੂਦਾ ਸਮੇਂ ਵਿੱਚ ਲਗਭਗ 70 ਫੀਸਦੀ ਨਵੇਂ ਆਉਣ ਵਾਲੇ ਮਾਈਗ੍ਰੈਂਟ ਉੱਚ-ਕੁਸ਼ਲ ਵਰਗ ਵਿੱਚ ਆਉਂਦੇ ਹਨ। 135,000 ਦਾ ਅੰਕੜਾ ਕੋਵਿਡ ਤੋਂ ਬਾਅਦ 2023-24 ਦੇ ਦੌਰਾਨ ਆਇਆ ਸੀ, ਜਦੋਂ ਦੇਸ਼ ਨੇ ਆਪਣੀਆਂ ਸਰਹੱਦਾਂ ਖੋਲ੍ਹੀਆਂ ਅਤੇ Hospitality, ਕਨਸਟਰਕਸ਼ਨ, ਟ੍ਰਾਂਸਪੋਰਟ ਅਤੇ ਹੈਲਥਕੇਅਰ ਵਰਗੀਆਂ ਇੰਡਸਟਰੀਆਂ ਨੂੰ ਤੁਰੰਤ ਵਰਕਰਾਂ ਦੀ ਲੋੜ ਸੀ। ਉਸ ਸਮੇਂ ਕਾਰੋਬਾਰਾਂ ਨੇ ਇਸਨੂੰ ਸਵਾਗਤ ਕੀਤਾ, ਪਰ ਘਰਾਂ ਦੇ ਕਿਰਾਏ ਵਧਣ ਅਤੇ ਇਨਫ੍ਰਾਸਟਰਕਚਰ ‘ਤੇ ਦਬਾਅ ਦੇ ਚਿੰਤਾ ਵੀ ਵਧੀ।

ਮੌਜੂਦਾ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕੀਤਾ ਹੈ। ਇਸ ਵਿੱਚ Accredited Employer Work Visa ਦੇ ਨਿਯਮਾਂ ਵਿੱਚ ਤਬਦੀਲੀਆਂ, ਨਿਯੋਗਕਰਤਾਵਾਂ ਦੀ ਵਧੀਕ ਜਾਂਚ, ਕੁਝ ਵਰਗਾਂ ਵਿੱਚ ਅੰਗਰੇਜ਼ੀ ਦੀ ਸਖ਼ਤ ਲੋੜ ਅਤੇ ਵੀਜ਼ਾ ਨਿਯਮਾਂ ਦੀ ਪਾਲਣਾ ‘ਤੇ ਵਧੇਰੇ ਨਿਗਰਾਨੀ ਸ਼ਾਮਲ ਹੈ। ਨਾਲ ਹੀ ਵੀਜ਼ਾ ਉਲੰਘਣਾ ਕਰਨ ਵਾਲਿਆਂ ਅਤੇ ਓਵਰਸਟੇਅਰਾਂ ‘ਤੇ ਕਾਰਵਾਈ ਵੀ ਵਧਾਈ ਗਈ ਹੈ।

ਹਾਲਾਂਕਿ, ਮਾਈਗ੍ਰੇਸ਼ਨ ਵਿੱਚ ਆਈ ਕਮੀ ਨਾਲ ਕੁਝ ਉਦਯੋਗ ਚਿੰਤਤ ਹਨ। Hospitality, Aged Care ਅਤੇ ਕਨਸਟਰਕਸ਼ਨ ਵਰਗੇ ਖੇਤਰਾਂ ਵਿੱਚ ਅਜੇ ਵੀ ਕਰਮਚਾਰੀਆਂ ਦੀ ਘਾਟ ਹੈ, ਖਾਸ ਕਰਕੇ ਉਹਨਾਂ ਨੌਕਰੀਆਂ ਵਿੱਚ ਜੋ ਸਥਾਨਕ ਤੌਰ ‘ਤੇ ਭਰਨ ਔਖੀਆਂ ਹਨ। ਇਸਦੇ ਨਾਲ ਹੀ ਇੱਕ ਹੋਰ ਚੁਣੌਤੀ ਵੀ ਸਾਹਮਣੇ ਆ ਰਹੀ ਹੈ — ਕਈ ਨਿਊਜ਼ੀਲੈਂਡ ਨਾਗਰਿਕ High Wages ਅਤੇ Quality of Life ਦੇ ਕਾਰਨ ਆਸਟ੍ਰੇਲੀਆ ਵੱਲ ਜਾ ਰਹੇ ਹਨ, ਜਿਸ ਨਾਲ ਸਥਾਨਕ ਵਰਕਫੋਰਸ ‘ਤੇ ਹੋਰ ਦਬਾਅ ਪੈ ਰਿਹਾ ਹੈ।

ਮਾਹਿਰਾਂ ਦੇ ਮੁਤਾਬਕ ਨਿਊਜ਼ੀਲੈਂਡ ਇਸ ਵੇਲੇ ਇੱਕ ਮਹੱਤਵਪੂਰਨ ਮੋੜ ‘ਤੇ ਖੜਾ ਹੈ, ਜਿੱਥੇ ਉਸਨੂੰ ਆਰਥਿਕ ਵਿਕਾਸ, ਵਰਕਫੋਰਸ ਦੀ ਘਾਟ ਅਤੇ ਇਨਫ੍ਰਾਸਟਰਕਚਰ ਦੇ ਦਬਾਅ ਵਿਚ ਸੰਤੁਲਨ ਬਣਾਉਣਾ ਪਵੇਗਾ ਅਤੇ ਆਪਣੀ ਇਮੀਗ੍ਰੇਸ਼ਨ ਨੀਤੀ ਦਾ ਭਵਿੱਖ ਤੈਅ ਕਰਨਾ ਪਵੇਗਾ।

Facebook
X
LinkedIn
Pinterest
Email
WhatsApp